ਮੁਜ਼ੱਮਿਲ ਅਲੀ ਖ਼ਾਨ ਨੇ 7 ਅਕਤੂਬਰ ਨੂੰ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਵਿਦਿਆਰਥੀਆਂ ਨਾਲ ਕਾਲਜ ਦੇ ਮੈਦਾਨ ਵਿੱਚ ਬੈਠ ਕੇ ਮੀਟਿੰਗ ਕੀਤੀ। ਇਹ ਮੀਟਿੰਗ 3 ਅਕਤੂਬਰ ਦੇ ਉਨ੍ਹਾਂ ਦੇ ਕਾਲਜ ਦੌਰੇ ਤੋਂ ਬਾਅਦ ਹੋਈ।
ਵਿਦਿਆਰਥੀਆਂ ਨੇ ਉਨ੍ਹਾਂ ਨੂੰ ਕਾਲਜ ਦੇ ਖ਼ਰਾਬ ਢਾਂਚੇ, ਬੁਨਿਆਦੀ ਸਹੂਲਤਾਂ ਦੇ ਬੁਰੇ ਹਾਲ, ਪੜ੍ਹਾਈ ਦੇ ਨੁਕਸਾਨ ਅਤੇ ਪੱਕੇ ਪ੍ਰਿੰਸੀਪਲ ਦੀ ਗੈਰ-ਮੌਜੂਦਗੀ ਬਾਰੇ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਮੁੱਦਿਆਂ ਨੂੰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਵਚਨਬੱਧ ਹਨ, ਅਤੇ ਵਿਦਿਆਰਥੀਆਂ ਦੇ ਹੱਕਾਂ ਤੇ ਬਿਹਤਰ ਭਵਿੱਖ ਲਈ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।
ਵਿਦਿਆਰਥੀ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।ਮੁਜ਼ੱਮਿਲ ਅਲੀ ਖ਼ਾਨ



